ਮੈਂ ਤਾਂ ਤੇਰੀ ਤੇਰੀ ਤੇਰੀ ਤੇਰੀ ਹੋਈ ਆਂ,
ਬੱਸ ਤੇਰੀ ਹੀ ਦਾਤਾ ਮੈਨੂੰ ਢੋਈ ਆ।
ਕਰ ਕਿਰਪਾ ਤੇ ਹੱਥ ਦੇ ਰੱਖ ਵੇ,
ਹੈ ਸਭ ਕਿਛ ਤੇਰੇ ਹੀ ਵੱਸ ਵੇ।
ਮੈਂ ਤਾਂ ਤੇਰੀ ਤੇਰੀ ਤੇਰੀ ਤੇਰੀ ਹੋਈ ਆਂ...
#Waheguru #Waheguruji #Sikhi #Sikh #Satguru #Namdhari #SatguruUdaySinghJi #Bhakti #Sikhism #SantKhalsa #SatnamWaheguru
40
ਇਹ ਜੋ ਪੰਗੇ ਨੇ,
ਮਨ ਵਿੱਚ ਚਲਦੇ ਦੰਗੇ ਨੇ,
ਇਹ ਸ਼ਾਂਤ ਕਰਦੇ।
ਕਿ ਧਿਆਨ,
ਤੇਰੇ ਚਰਨੀਂ ਲਾਉਣਾ,
ਹਾਮੀ ਤੂੰ ਭਰਦੇ।
🙏🙇♂️
104
ਜੇ ਆਵੇਂਗਾ ਫਿਰ ਜਾਵੀਂ ਨਾ,
ਦਿਲ ਹੋਵੇ ਜਾਂ ਹੋਵੇ ਘਰ ਮੇਰਾ।
ਜਦਵੀ ਮਿਲਾਂ ਮੈਨੂੰ ਗਲ਼ ਲਾਵੀਂ,
ਵਿੱਚ ਦੁਨੀਆ ਜਾਂ ਹੋਵੇ ਦਰ ਤੇਰਾ।
ਇੱਕ ਆਸ ਤੇਰੇ ਤੋਂ ਹੀ ਲਾਈ ਹੈ,
ਪੂਰਾ ਗਲਵਕੜੀ ਚਾਅ ਕਰ ਮੇਰਾ।
ਨਾ ਭਟਕਾਂ ਹੋਰ ਹੀ ਗੱਲਾਂ ਵਿੱਚ,
ਮੈਨੂੰ ਸਾਂਭਲੈ ਹੁਣ ਬੱਸ ਕਰ ਤੇਰਾ।
ਜੇ ਆਵੇਂਗਾ ਫਿਰ ਜਾਵੀਂ ਨਾ..
1
180
ਮਾਲ਼ਾ ਤੋਂ ਮੈਂਨੂੰ ਮੁਕਤੀ ਦੇ,
ਮੇਰਾ ਰੋਮ ਰੋਮ ਤੇਰਾ ਨਾਮ ਜਪੇ।
ਮੁਕਤੀ ਦੇ ਮੈਨੂੰ ਦਰਸਨ ਤੋਂ,
ਦਿਲ ਘਟ ਘਟ ਤੇਰਾ ਪਰਸ ਕਰੇ।
1
89
ਤੇਰੀ ਮੂਰਤੀ ਬਣਾਕੇ, ਝੱਟ ਗਲ ਲੱਗ ਜਾਵਾਂ।
ਬੱਸ ਪਿਆਰ ਤੇਰੇ ਲਈ, ਨਾ ਡਰਾਂ ਤੇ ਸ਼ਰਮਾਵਾਂ।
ਜਦ ਸਾਹਮਣੇ ਵੀ ਹੋਵਾਂ, ਬੱਸ ਝਿਜਕ ਮਨ ਅੰਦਰ।
ਦਿਲ ਆਪਣੇ ਦੀ ਗੱਲ, ਬੋਲੇ ਬਿਨਾ ਕਿੰਝ ਸਮਝਾਵਾਂ।
ਆਪਣੇ ਸਾਹਮਣੇ ਤੋਂ ਤੂੰਵੀ, ਨਹੀਓਂ ਗਲ ਨਾਲ ਲਾਓਂਦਾ।
ਹੈ ਸਮਰਥ ਸਦਾ ਹੀ, ਫਿਰ ਕਿਓਂ ਰਹੇਂ ਟਰਕਾਉਂਦਾ।
ਤੇਰੀ ਮੂਰਤੀ ਬਣਾਕੇ...
1
ਮੇਰੇ ਅੰਦਰ ਪਾਪ ਤੇ ਮੈਲ਼ ਭਰੀ ਏ,
ਏਕੋ ਜੋ ਮਿਟਾਵੇ ਓਹਦਾ ਨਾਮ ਹਰੀ ਏ।
ਹਰੀ ਹਰੀ ਹਰੀ ਹਰੀ ਹਰੀ,
ਹਰੀ ਹਰੀ ਹਰੀ ਹਰੀ,
ਏਕੋ ਜੋ ਮਿਟਾਵੇ ਓਹਦਾ ਨਾਮ ਹਰੀ ਏ ...
1
ਮੈਂ ਦ੍ਰਿੜ ਨਹੀਂ ਤੇਰੇ ਹੁਕਮ, ਤੇਰੀ ਸੇਵਾ ਲਈ, ਪਰ ਚਾਹੁੰਦਾ ਹਾਂ ਕਿ ਤੂੰ ਮੈਨੂੰ ਦ੍ਰਿੜ ਹੋ ਕੇ ਪਿਆਰ ਦੇਵੇਂ। ਬੱਚਾ ਹਾਂ ਤੇਰਾ, ਬਚਪਨਾ ਤਾਂ ਹੋਵੇਗਾ ਹੀ। ਕਿਰਪਾ ਕਰੀਂ, ਅਣਭੋਲ ਸਮਝ ਪਿਆਰ ਦਈ ਜਾਵੀਂ। ਬਖਸ਼ਿਸ਼ ਮੰਗਦਾ ਹਾਂ।
2
ਮੈਂ ਆਖਾਂਗਾ, ਤਾਂ ਜੱਫੀ ਪਾਵੇਂਗਾ,
ਫੇਰ ਤੂੰ ਕਿਹੋ ਜਿਹਾ ਅੰਤਰਜਾਮੀ ਏਂ?
ਕਰ ਤਾਂ ਮੈਂ ਕੁੱਝ ਵੀ ਨਹੀਂ ਸਕਦਾ,
ਜੇ ਤੂੰ ਖੇਡ ਏਹੋ ਵਰਤਾਣੀ ਏ।
ਮੈਂ ਉਡੀਕਾਂ ਕਿ ਤੂੰ ਜਾਣਦਾ ਹੀ ਹੈਂ,
ਤੇ ਤੂੰ ਉਡੀਕੇਂ ਕਿ ਮੈਂ ਆਖਾਂਗਾ,
ਮੈਂ ਅੱਜ ਘੁੱਟ ਗਲਵਕੜੀ ਤੈਨੂੰ ਪਾਣੀ ਏ,
ਘੁੱਟ ਗਲਵਕੜੀ ਤੈਨੂੰ ਪਾਣੀ ਏ।
1
ਤੁਹੀ ਤੁਹੀ ਤੁਹੀ ਤੁਹੀ, ਮੇਰਿਆਂ ਖਿਆਲਾਂ ਵਿੱਚ।
ਤੁਹੀ ਤੁਹੀ ਤੁਹੀ ਤੁਹੀ, ਜੁਆਬਾਂ ਤੇ ਸੁਆਲਾਂ ਵਿੱਚ।
ਬਸ ਤੁਹੀ ਬਸ ਤੁਹੀ, ਤੁਹੀ ਤੁਹੀ ਤੁਹੀ ਤੁਹੀ।
1
(1) ਸਭਦੇ ਅੰਦਰ ਤੂੰ ਹੀ ਏਂ, ਫਿਰ ਉਹਨੂੰ, ਜਿਹਦੇ ਅੰਦਰ ਤੂੰ ਵੱਸਦਾ ਏਂ, ਰੋਕਦਾ ਕਿਓਂ ਨੀਂ, ਉਹਨੂੰ ਤੰਗ ਕਰਨੋਂ, ਜਿਹਦੇ ਅੰਦਰ ਵੀ ਤੂੰ ਈ ਵੱਸਦਾ ਏਂ, ਕੀ ਤੈਨੂੰ ਆਪਣੇ ਆਪ ਉੱਤੇ ਤਰਸ ਨੀਂ ਆਉਂਦਾ? ਜਾਂ ਇਹ ਖੇਡ ਈ ਐਨੀ ਮਜੇਦਾਰ ਏ, ਕਿ ਤੈਨੂੰ ਆਪਣੇ ਆਪ ਨੂੰ ਪਰੇਸ਼ਾਨ ਕਰਨ ਵਿੱਚ ਵੀ, ਅਨੰਦ ਆਉਂਦਾ ਹੈ। ...
1










